Welcome to Asal Punjab Di Awaaz   Click to listen highlighted text! Welcome to Asal Punjab Di Awaaz
ਪੰਜਾਬਪ੍ਰਮੁੱਖ ਖਬਰਾਂ

ਸੀਈਓ ਪੰਜਾਬ ਨੇ ਬੀਐਲਓਜ਼ ਨਾਲ ਕੀਤੀ ਐਸਆਈਆਰ-2026 ਸਬੰਧੀ ਮੀਟਿੰਗ

7 ਜੂਨ ਨੂੰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲੱਗਣਗੇ ਵਿਸ਼ੇਸ਼ ਕੈਂਪ

ਸੀਈਓ ਪੰਜਾਬ ਨੇ ਬੀਐਲਓਜ਼ ਨਾਲ ਕੀਤੀ ਐਸਆਈਆਰ-2026 ਸਬੰਧੀ ਮੀਟਿੰਗ

7 ਜੂਨ ਨੂੰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ, ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਰ ਮੈਪਿੰਗ

ਨੰਗਲ/ਰੂਪਨਗਰ (ਵਿਨੋਦ ਸ਼ਰਮਾ ) ਮੁੱਖ ਚੋਣ ਅਧਿਕਾਰੀ ਪੰਜਾਬ ਅਨਿੰਦਿਤਾ ਮਿੱਤਰਾ ਨੇ ਡਾਇਰੈਕਟਰ ਜਨਰਲ ਆਈਟੀ, ਭਾਰਤੀ ਚੋਣ ਕਮਿਸ਼ਨ ਡਾ. ਸੀਮਾ ਖੰਨਾ ਦੇ ਨਾਲ ਅੱਜ ਨੰਗਲ ਵਿਖੇ ਜ਼ਿਲ੍ਹਾ ਰੂਪਨਗਰ ਦੇ ਬੂਥ ਲੈਵਲ ਅਫਸਰਾਂ ਅਤੇ ਸੁਪਰਵਾਈਜ਼ਰਾਂ ਨਾਲ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐਸਆਈਆਰ-2026 ਸਬੰਧੀ ਮਹੱਤਵਪੂਰਨ ਮੀਟਿੰਗ ਕੀਤੀ।ਮੀਟਿੰਗ ਦੌਰਾਨ ਸੀਈਓ ਪੰਜਾਬ ਨੇ ਬੀਐਲਓਜ਼ ਨੂੰ ਐਸਆਈਆਰ-2026 ਦੇ ਵੱਖ-ਵੱਖ ਪੜਾਵਾਂ ਅਤੇ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਪ੍ਰੀ-ਮੈਪਿੰਗ ਦੀ ਗਤੀ ਤੇਜ਼ ਕਰਨ ਲਈ 7 ਜੂਨ 2026 ਨੂੰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਦੀ ਤਿਆਰੀ ਦਾ ਵੀ ਜਾਇਜ਼ਾ ਲਿਆ।ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਵੋਟਰ ਮੈਪਿੰਗ ਦੀ ਸਹੂਲਤ ਲਈ ਬੀਐਲਓ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਇਨ੍ਹਾਂ ਕੈਂਪਾਂ ‘ਤੇ ਉਪਲਬਧ ਰਹਿਣਗੇ ਤਾਂ ਜੋ ਵੋਟਰਾਂ ਨੂੰ ਆਪਣੇ ਵੇਰਵੇ ਅਪਡੇਟ ਕਰਨ ਅਤੇ ਨਵੇਂ ਨਾਂ ਦਰਜ ਕਰਵਾਉਣ ਵਿੱਚ ਸਹੂਲਤ ਮਿਲ ਸਕੇ।ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਆਦਿੱਤਿਆ ਡਚਲਵਾਲ, ਏਡੀਸੀ ਜਨਰਲ ਅਕਸ਼ਿਤਾ ਗੁਪਤਾ, ਐਸਡੀਐਮ ਨੰਗਲ ਸਚਿਨ ਪਾਠਕ, ਐਸਡੀਐਮ ਰੂਪਨਗਰ ਜਸਪ੍ਰੀਤ ਸਿੰਘ, ਐਸਡੀਐਮ ਚਮਕੌਰ ਸਾਹਿਬ ਪ੍ਰਦੀਪ ਸਿੰਘ ਬੈਂਸ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਚੋਣ ਕਾਨੂੰਗੋ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਚੋਣ ਦਫ਼ਤਰ ਦਾ ਸਟਾਫ਼ ਵੀ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!