ਏਸੀਸੀ ਦੇ ਸਹਿਯੋਗ ਨਾਲ ਰੋਪੜ ਦੇ ਨਿਰਮਾਣ ਕਾਰੋਬਾਰੀ ਨੇ ਬਣਾਈ ਟਿਕਾਊ ਰੋਜ਼ੀ-ਰੋਟੀ ਅਤੇ ਮਜ਼ਬੂਤ ਪਛਾਣ
22 ਸਾਲ ਦੀ ਉਮਰ 'ਚ ਰਾਜ ਮਿਸਤਰੀ ਵਜੋਂ ਕਰੀਅਰ ਸ਼ੁਰੂ

ਏਸੀਸੀ ਦੇ ਸਹਿਯੋਗ ਨਾਲ ਰੋਪੜ ਦੇ ਨਿਰਮਾਣ ਕਾਰੋਬਾਰੀ ਨੇ ਬਣਾਈ ਟਿਕਾਊ ਰੋਜ਼ੀ-ਰੋਟੀ ਅਤੇ ਮਜ਼ਬੂਤ ਪਛਾਣ

ਰੋਪੜ, 11 ਜੂਨ 2026: ਦੇਸ਼ ਦੀ ਤੇਜ਼ੀ ਨਾਲ ਵਿਕਸਤ ਹੋ ਰਹੀ ਬਿਲਡਿੰਗ ਮਟੀਰੀਅਲਜ਼ ਅਤੇ ਸੋਲਿਊਸ਼ਨਜ਼ ਕੰਪਨੀ ਏਸੀਸੀ ਨੇ ਗੁਣਵੱਤਾ ਭਰੇ ਉਤਪਾਦਾਂ, ਭਰੋਸੇਯੋਗ ਭਾਈਵਾਲੀਆਂ ਅਤੇ ਸਨਮਾਨ-ਆਧਾਰਿਤ ਸਹਿਯੋਗ ਰਾਹੀਂ ਠੇਕੇਦਾਰਾਂ ਦੀ ਤਰੱਕੀ ਨੂੰ ਲਗਾਤਾਰ ਸਮਰਥਨ ਦਿੱਤਾ ਹੈ। ਪੰਜਾਬ ਦੇ ਰੋਪੜ ਦੇ ਰਮੇਸ਼ ਕੁਮਾਰ ਦੀ ਕਹਾਣੀ ਇਸ ਗੱਲ ਦੀ ਮਿਸਾਲ ਹੈ ਕਿ ਸਮਰਪਣ ਅਤੇ ਸਹੀ ਸਹਿਯੋਗ ਕਿਵੇਂ ਲੋਕਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਇੱਕ ਦਹਾਕੇ ਤੋਂ ਵੱਧ ਦੇ ਤਜਰਬੇ ਵਾਲੇ ਰਮੇਸ਼ ਕੁਮਾਰ ਨੇ ਛੋਟੀ ਉਮਰ ਤੋਂ ਹੀ ਨਿਰਮਾਣ ਕਾਰਜ ਦੀਆਂ ਬਾਰੀਕੀਆਂ ਸਿੱਖਣੀਆਂ ਸ਼ੁਰੂ ਕੀਤੀਆਂ। 22 ਸਾਲ ਦੀ ਉਮਰ ‘ਚ ਰਾਜ ਮਿਸਤਰੀ ਵਜੋਂ ਕਰੀਅਰ ਸ਼ੁਰੂ ਕਰਨ ਮਗਰੋਂ ਉਨ੍ਹਾਂ ਨੂੰ ਕੰਮ ਦੀ ਅਨਿਸ਼ਚਿਤਤਾ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਚਾਰ ਸਾਲਾਂ ਦੀ ਸਖ਼ਤ ਮਿਹਨਤ ਅਤੇ ਸਿਖਲਾਈ ਤੋਂ ਬਾਅਦ ਉਨ੍ਹਾਂ ਨੇ ਮਾਣਯੋਗ ਠੇਕੇਦਾਰਾਂ ਨਾਲ ਮੁੱਖ ਰਾਜ ਮਿਸਤਰੀ ਵਜੋਂ ਕੰਮ ਕੀਤਾ। ਅੱਗੇ ਵਧਣ ਦੇ ਇਰਾਦੇ ਨਾਲ ਉਨ੍ਹਾਂ ਨੇ ਇੱਕ ਛੋਟੀ ਟੀਮ ਨਾਲ ਮਿਨੀ ਠੇਕੇਦਾਰ ਵਜੋਂ ਨਵੀਂ ਯਾਤਰਾ ਸ਼ੁਰੂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਏਸੀਸੀ ਸੀਮੈਂਟ ਨੂੰ ਭਰੋਸੇਯੋਗਤਾ ਅਤੇ ਉੱਚ ਗੁਣਵੱਤਾ ਕਰਕੇ ਹਮੇਸ਼ਾ ਆਪਣੀ ਪਹਿਲੀ ਪਸੰਦ ਬਣਾਈ ਰੱਖਿਆ। ਤਜਰਬਾ ਵਧਣ ਨਾਲ ਉਨ੍ਹਾਂ ਦੀ ਟੀਮ ਵੀ ਮਜ਼ਬੂਤ ਹੁੰਦੀ ਗਈ, ਜਿਸ ਨਾਲ ਉਨ੍ਹਾਂ ਨੂੰ ਹੋਰ ਪ੍ਰੋਜੈਕਟ ਮਿਲੇ ਅਤੇ ਆਲੇ-ਦੁਆਲੇ ਦੇ ਪਿੰਡਾਂ ‘ਚ ਵੱਖਰੀ ਪਛਾਣ ਬਣੀ। ਏਸੀਸੀ ਨਾਲ ਸਬੰਧ ਉਦੋਂ ਹੋਰ ਮਜ਼ਬੂਤ ਹੋਇਆ ਜਦੋਂ ਉਨ੍ਹਾਂ ਨੇ ਠੇਕੇਦਾਰ ਮੀਟਿੰਗਾਂ ‘ਚ ਹਿੱਸਾ ਲੈਣਾ ਅਤੇ ਕੰਪਨੀ ਦੇ ਲੋਇਲਟੀ ਪ੍ਰੋਗਰਾਮ ਨਾਲ ਜੁੜਨਾ ਸ਼ੁਰੂ ਕੀਤਾ। ਅੱਜ ਰਮੇਸ਼ ਕੁਮਾਰ ਗੋਲਡ ਕੰਟ੍ਰੈਕਟਰ ਵਜੋਂ 10 ਤੋਂ ਵੱਧ ਰਾਜ ਮਿਸਤਰੀਆਂ ਅਤੇ 22 ਕੁਸ਼ਲ ਸਹਾਇਕਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ। ਇਸ ਦੇ ਬਾਵਜੂਦ ਉਹ ਹਰ ਪ੍ਰੋਜੈਕਟ ਸਾਈਟ ‘ਤੇ ਨਿੱਜੀ ਤੌਰ ‘ਤੇ ਸਰਗਰਮ ਰਹਿ ਕੇ ਉੱਚ ਗੁਣਵੱਤਾ ਦੇ ਮਾਪਦੰਡ ਯਕੀਨੀ ਬਣਾਉਂਦੇ ਹਨ। ਲਗਾਤਾਰ ਮਿਹਨਤ ਅਤੇ ਮਜ਼ਬੂਤ ਭਾਈਵਾਲੀਆਂ ਦੇ ਸਹਾਰੇ ਰਮੇਸ਼ ਕੁਮਾਰ ਨੇ ਰੋਪੜ ‘ਚ ਸਨਮਾਨਿਤ ਪਛਾਣ ਕਾਇਮ ਕੀਤੀ ਹੈ। ਗਾਹਕਾਂ ਨੂੰ ਬਿਹਤਰ ਗੁਣਵੱਤਾ ਦੇਣ ਅਤੇ ਬੱਚਿਆਂ ਦੀ ਸਿੱਖਿਆ ਨੂੰ ਸਮਰਥਨ ਦੇਣ ਦੇ ਉਦੇਸ਼ ਨਾਲ ਉਹ ਆਪਣੇ ਪਰਿਵਾਰ ਅਤੇ ਭਾਈਚਾਰੇ ਲਈ ਬਿਹਤਰ ਭਵਿੱਖ ਦੀ ਉਸਾਰੀ ਵੱਲ ਲਗਾਤਾਰ ਵਧ ਰਹੇ ਹਨ।




