ਸਵਰਨ ਸਿੰਘ ਭੰਗੂ ਦਾ ਅਕਾਲ ਚਲਾਣਾ
ਮਾਨਵਤਾ ਦੇ ਭਲੇ ਲਈ ਪੀਜੀਆਈ ਨੂੰ ਸਰੀਰ ਦਾਨ ਕਰਕੇ ਕਾਇਮ ਕੀਤੀ ਮਿਸਾਲ

ਸਵਰਨ ਸਿੰਘ ਭੰਗੂ ਦਾ ਅਕਾਲ ਚਲਾਣਾ
ਮਾਨਵਤਾ ਦੇ ਭਲੇ ਲਈ ਪੀਜੀਆਈ ਨੂੰ ਸਰੀਰ ਦਾਨ ਕਰਕੇ ਕਾਇਮ ਕੀਤੀ ਮਿਸਾਲ

ਰੂਪਨਗਰ, 6 ਜੂਨ (ਪੁਲਕਿਤ ਕੁਮਾਰ) ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੀ ਸ਼ਖ਼ਸੀਅਤ ਸ. ਸਵਰਨ ਸਿੰਘ ਭੰਗੂ ਦੇ ਅਕਾਲ ਚਲਾਣੇ ‘ਤੇ ਨੈਣਾ ਜੀਵਨ ਜਯੋਤੀ ਕਲੱਬ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਭੰਗੂ ਸਾਹਿਬ ਸਿਰਫ਼ ਇੱਕ ਇਨਸਾਨ ਨਹੀਂ, ਸਗੋਂ ਇੱਕ ਸੰਸਥਾ, ਇੱਕ ਵਿਚਾਰਧਾਰਾ ਅਤੇ ਇੱਕ ਯੁੱਗ-ਪੁਰਸ਼ ਸਨ, ਜਿਨ੍ਹਾਂ ਦੇ ਚਲੇ ਜਾਣ ਨਾਲ ਸਮਾਜ ਅਤੇ ਕਲੱਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਕਲੱਬ ਮੈਂਬਰਾਂ ਨੇ ਦੱਸਿਆ ਕਿ ਭੰਗੂ ਸਾਹਿਬ ਜਿਉਂਦੇ ਜੀਅ ਸਮਾਜ ਸੇਵਾ ਵਿੱਚ ਜੁੜੇ ਰਹੇ ਅਤੇ ਜਾਂਦੇ-ਜਾਂਦੇ ਵੀ ਮਾਨਵਤਾ ਲਈ ਮਿਸਾਲ ਕਾਇਮ ਕਰ ਗਏ। ਉਨ੍ਹਾਂ ਜਿਉਂਦੇ ਜੀਅ ਆਪਣੀਆਂ ਅੱਖਾਂ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ, ਤਾਂ ਜੋ ਉਨ੍ਹਾਂ ਤੋਂ ਬਾਅਦ ਕੋਈ ਇਸ ਦੁਨੀਆ ਨੂੰ ਦੇਖ ਸਕੇ। ਪਰ ਇੱਕ ਮੰਦਭਾਗੇ ਹਾਦਸੇ ਕਾਰਨ ਨੇਤਰ ਦਾਨ ਸੰਭਵ ਨਹੀਂ ਹੋ ਸਕਿਆ।ਉਨ੍ਹਾਂ ਦੀ ਮਾਨਵਤਾਵਾਦੀ ਸੋਚ ‘ਤੇ ਚੱਲਦਿਆਂ ਪਰਿਵਾਰ ਵੱਲੋਂ ਉਨ੍ਹਾਂ ਦਾ ਪਾਰਥਿਵ ਸਰੀਰ ਮੈਡੀਕਲ ਰਿਸਰਚ ਅਤੇ ਮਾਨਵਤਾ ਦੇ ਭਲੇ ਲਈ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰ ਦਿੱਤਾ ਗਿਆ ਹੈ।ਨੈਣਾ ਜੀਵਨ ਜਯੋਤੀ ਕਲੱਬ ਨੇ ਭੰਗੂ ਸਾਹਿਬ ਦੀ ਨਿਰਸੁਆਰਥ ਸੋਚ ਅਤੇ ਪਰਿਵਾਰ ਦੇ ਦਲੇਰਾਨਾ ਫੈਸਲੇ ਨੂੰ ਸਲਾਮ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਲੱਬ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਉਨ੍ਹਾਂ ਦੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ।ਕੈਪਸ਼ਨ:
“ਯਾਦਾਂ ਦੇ ਝਰੋਖੇ ‘ਚੋਂ: ਨੈਣਾ ਜੀਵਨ ਜਯੋਤੀ ਕਲੱਬ ਵੱਲੋਂ ਕਰਵਾਈ ਗਈ ਇੱਕ ਸਮਾਜ ਭਲਾਈ ਗਤੀਵਿਧੀ ਦੌਰਾਨ ਕਲੱਬ ਦੇ ਸਮੂਹ ਮੈਂਬਰਾਂ ਨਾਲ ਮੁਸਕੁਰਾਉਂਦੇ ਹੋਏ ਸ. ਸਵਰਨ ਸਿੰਘ ਭੰਗੂ ਜੀ।




