Welcome to Asal Punjab Di Awaaz   Click to listen highlighted text! Welcome to Asal Punjab Di Awaaz
ਪੰਜਾਬ

ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ,

2027 ਲਈ ਮਜ਼ਬੂਤ ਤਿਆਰੀ ਦਾ ਐਲਾਨਪਾਰਟੀ ਪ੍ਰਧਾਨ ਨੇ ਦਿੱਤੀ ਵਧਾਈ, ਮਿਸ਼ਨ 2027 ਲਈ ਮਿਹਨਤ ਕਰਨ ਲਈ ਕਿਹਾ

ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ,

2027 ਲਈ ਮਜ਼ਬੂਤ ਤਿਆਰੀ ਦਾ ਐਲਾਨਪਾਰਟੀ ਪ੍ਰਧਾਨ ਨੇ ਦਿੱਤੀ ਵਧਾਈ, ਮਿਸ਼ਨ 2027 ਲਈ ਮਿਹਨਤ ਕਰਨ ਲਈ ਕਿਹਾ

ਚੰਡੀਗੜ੍ਹ, 2 ਜੂਨ (ਅਸਲ ਪੰਜਾਬ ਦੀ ਆਵਾਜ਼ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਰੂਪਨਗਰ ਤੋਂ ਚੋਣ ਜਿੱਤੇ ਤਿੰਨਾਂ ਉਮੀਦਵਾਰਾਂ ਨੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਅਗਵਾਈ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਡਟ ਕੇ ਮਿਹਨਤ ਕਰਨ ਲਈ ਕਿਹਾ। ਮੱਕੜ ਨੇ ਦੱਸਿਆ ਕਿ ਉਨ੍ਹਾਂ ਪਾਰਟੀ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਉਹ ਮਿਸ਼ਨ 2027 ਲਈ ਹੁਣ ਤੋਂ ਹੀ ਤਿਆਰ ਹਨ।ਇਸ ਮੌਕੇ ਨਵੇਂ ਚੁਣੇ ਕੌਂਸਲਰ ਸੁਖਵਿੰਦਰ ਸਿੰਘ ਪਟਵਾਰੀ, ਗੁਰਵਿੰਦਰ ਸਿੰਘ ਬਾਵਾ ਤੋਂ ਇਲਾਵਾ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਜਸਵੰਤ ਸਿੰਘ ਸੈਣੀ, ਸੇਵਾ ਸਿੰਘ ਪ੍ਰਧਾਨ, ਹਰੀ ਨਾਰਾਇਣ ਸਿੰਘ, ਆਯੂਸ਼ ਠਾਕੁਰ, ਰਵੀ ਕੁਮਾਰ ਅਤੇ ਮਨਦੀਪ ਸਿੰਘ ਜਿੰਮੀ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!