
16 ਸਾਲਾਂ ਲੜਕੀ ਦੀ ਕਰੰਟ ਲੱਗਣ ਕਾਰਨ ਹੋਈ ਮੌਤ
ਘਰ ਵਿੱਚ ਪਾਣੀ ਭਰਦੇ ਸਮੇਂ ਵਾਪਰਿਆ ਹਾਦਸਾ।

ਰੋਪੜ, 6 ਜੂਨ (ਪੁਲਕਿਤ ਕੁਮਾਰ) ਰੋਪੜ ਦੇ ਸਦਾਵਰਤ ਮੁਹੱਲੇ ਵਿੱਚ ਅੱਜ ਇੱਕ 16 ਸਾਲਾ ਲੜਕੀ ਕਾਜਲ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਘਰ ਵਿੱਚ ਪਾਣੀ ਭਰਦੇ ਸਮੇਂ ਮੋਟਰ ਵਿੱਚ ਕਰੰਟ ਆਉਣ ਕਾਰਨ ਇਹ ਹਾਦਸਾ ਵਾਪਰਿਆ।
ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਮੁਹੱਲੇ ਵਿੱਚ ਪਾਣੀ ਬਹੁਤ ਘੱਟ ਆਉਂਦਾ ਹੈ ਅਤੇ ਮੋਟਰ ਦੇ ਨਾਲ ਹੀ ਪਾਣੀ ਭਰਿਆ ਜਾਂਦਾ ਹੈ ਜਦੋਂ ਕਾਜਲ ਪਾਣੀ ਭਰ ਰਹੀ ਸੀ ਤਾਂ ਮੋਟਰ ਵਿੱਚ ਅਚਾਨਕ ਕਰੰਟ ਆ ਜਾਂਦਾ ਹੈ ਅਤੇ ਕਾਜਲ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਦਾ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਕਾਜਲ ਨੂੰ ਸਿਵਲ ਹਸਪਤਾਲ ਰੋਪੜ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਉਧਰ ਡਾਕਟਰ ਰਿਆ ਅਗਨੀਹੋਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਮ੍ਰਿਤਕ ਉਹਨਾਂ ਦੇ ਕੋਲ ਆਈ ਸੀ ਤਾਂ ਉਸ ਦੀ ਨਬਜ ਬਹੁਤ ਘੱਟ ਚੱਲ ਰਹੀ ਸੀ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਕਾਜਲ ਨੂੰ ਬਚਾ ਨਹੀਂ ਸਕੇ,ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ।




