Welcome to Asal Punjab Di Awaaz   Click to listen highlighted text! Welcome to Asal Punjab Di Awaaz
ਸਥਾਨਕ ਖਬਰ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਤੋ ਕਾਰਜਕਾਰੀ ਪ੍ਰਿੰਸੀਪਲ ਅਸ਼ਵਨੀ ਕੁਮਾਰ ਹੋਏ ਸੇਵਾ ਮੁਕਤ 

ਸਾਦੇ ਪ੍ਰੋਗਰਾਮ ਦੋਰਾਨ ਇਹਨਾਂ ਨੂੰ ਦਿੱਤੀ ਨਿੰਘੀ ਵਿਦਾਈ 

ਸੇਵਾ ਮੁਕਤੀ ਤੇ ਵਿਸ਼ੇਸ਼

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਤੋ ਕਾਰਜਕਾਰੀ ਪ੍ਰਿੰਸੀਪਲ ਅਸ਼ਵਨੀ ਕੁਮਾਰ ਹੋਏ ਸੇਵਾ ਮੁਕਤ

ਸਾਦੇ ਪ੍ਰੋਗਰਾਮ ਦੋਰਾਨ ਇਹਨਾਂ ਨੂੰ ਦਿੱਤੀ ਨਿੰਘੀ ਵਿਦਾਈ

ਨੂਰਪੁਰ ਬੇਦੀ 29 ਜੂਨ (ਪਵਨ ਕੁਮਾਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਝੱਜ ਨੂੰ ਇੱਕ ਨਵੀਂ ਪਹਿਚਾਣ ਦੇਣ ਵਾਲੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਕਿਸੀ ਜਾਣ ਪਹਿਚਾਣ ਦੇ ਮੁਥਾਜ ਨਹੀ ਹਨ । ਬੱਚੇ ਬੱਚੇ ਦੀ ਜੁਬਾਨ ਤੇ ਉਹਨਾ ਦਾ ਨਾ ਹੈ । ਪਿਤਾ ਤੇਲੂ ਰਾਮ ਦੇ ਗ੍ਰਹਿ ‘ਚ ਮਾਤਾ ਸ਼ੁਭਵਤੀ ਦੀ ਕੁਖੋ ਪਿੰਡ ਸੂਰੇਵਾਲ-II ਜਿਲਾ ਰੂਪਨਗਰ ਵਿਖੇ 28 ਜੂਨ 1968 ਨੂੰ ਜਨਮੇ । ਇਹਨਾ ਨੇ ਆਪਣੀ ਮੁਢਲੀ ਵਿਦਿਆ ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲ ਤੇ ਦਸਵੀਂ ਦੀ ਸਿੱਖਿਆ ਡੀ.ਏ.ਵੀ ਹਾਈ ਸਕੂਲ ਸੂਰੇਵਾਲ ਰੂਪਨਗਰ ਤੋ ਪ੍ਰਾਪਤ ਕੀਤੀ । ਬੀ.ਐਸ.ਸੀ. ਦੀ ਪੜਾਈ ਆਪ ਜੀ ਨੇ ਐਸ.ਵੀ.ਐਸ.ਡੀ. ਕਾਲਜ ਭਟੋਲੀ ਜਿਲਾ ਊਨਾ (ਹਿਮਾਚਲ ਪ੍ਰੇਦਸ਼) ਤੋ ਕੀਤਾ, ਇਹਨਾ ਨੇ ਬੀ.ਐਡ ਖਾਲਸਾ ਕਾਲਜ਼ ਆਫ ਐਜੂਕੇਸ਼ਨ ਗੁਰੂਸਰ ਸੁਧਾਰ ਜਿਲਾ ਲੁਧਿਆਣਾ ਤੋ ਪ੍ਰਾਪਤ ਕੀਤੀ । ਉਪਰੰਤ 12 ਮਈ 1994 ਨੂੰ ਬਤੋਰ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਣ ਜਿਲਾ ਰੂਪਨਗਰ ਤੋ ਆਪਣੀ ਪਹਿਲੀ ਸੇਵਾ ਸੁਰੂ ਕੀਤੀ । ਸੀਨੀਅਰ ਸੈਕੰਡਰੀ ਸਕੂਲ ਭਲਾਣ ਵਿਖੇ ਆਪ ਜੀ ਦੇ ਵਿਦਿਆਰਥੀਆ ਨੇ ਸਾਇੰਸ ਵਿਸ਼ੇ ਦੀਆਂ ਵੱਖ ਵੱਖ ਗਤੀਵਿਧੀਆਂ ਜਿਨਾਂ ਭਾਸ਼ਣ ਮੁਕਾਬਲ,ਵਿਗਿਆਨ ਪ੍ਰਦਰਸ਼ਨੀਆ ਵਿੱਚ ਬਲਾਕ ਪੱਧਰੀ,ਤਹਿਸੀਲ ਪੱਧਰੀ,ਜਿਲਾ ਪ੍ਰੱਧਰੀ ਅਤੇ ਪੰਜਾਬ ਰਾਜ ਪੱਧਰੀ ਮੁਕਾਬਲਿਆ ਵਿੱਚ ਵੱਡੇ ਵੱਡੇ ਮੁਕਾਮ ਹਾਸਲ ਕੀਤੇ । ਇਸ ਤੋ ਇਲਾਵਾ ਸਕੂਲ ਦੇ ਬਹੁਪੱਖੀ ਵਿਕਾਸ ਵਿੱਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ । ਇਸ ਦੇ ਨਾਲ ਨਾਲ ਇਹਨਾਂ ਨੇ ਬਤੋਰ ਬਲਾਕ ਪ੍ਰਧਾਨ ਨੰਗਲ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ । ਆਪ ਨੇ 22 ਸਾਲਾਂ ਲੰਬੀ ਸੇਵਾ ਨਿਭਾਉਣ ਤੋ ਉਪਰੰਤ ਆਪ ਜੀ 12 ਜੁਲਾਈ 2016 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਵਾਣੀ ਜਿਲਾ ਹੁਸ਼ਿਆਰਪੁਰ ਵਿਖੇ ਬਤੋਰ ਇੰਗਲਿੰਸ਼ ਲੈਕਚਰਾਰ ਸੇਵਾ ਕੀਤੀ ਤੇ ਲਗਭਗ 3 ਸਾਲਾਂ ਦੀ ਸੇਵਾ ਇਸ ਸਕੂਲ ਵਿੱਚ ਨਿਭਾਈ। ਇਸ ਉਪਰੰਤ 02 ਅਗਸਤ 2019 ਨੂੰ ਇਨਾਂ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਹੋ ਗਈ । ਇਸ ਸਕੂਲ ਵਿੱਚ ਮਈ 2023 ‘ਚ ਇਨਾਂ ਦੀਆਂ ਵਧੀਆਂ ਸੇਵਾਵਾਂ ਦੇ ਬਦਲੇ ਸਰਕਾਰ ਨੇ ਮੈਨੂੰ ਬਤੋਰ ਕਾਰਜਕਾਰੀ ਪ੍ਰਿੰਸੀਪਲ ਨਿਯੁਕਤ ਕੀਤਾ । ਇੱਥੇ ਹੀ ਬੱਸ ਨਹੀ ਇਹਨਾਂ ਦੀ ਯੌਗ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੇ ਵਿਦਿਆਕ,ਖੇਡਾ ਗਤੀਵਿਧੀਆਂ,ਵਿਗਿਆਨ ਦੀਆਂ ਗਤੀਵਿਧੀਆਂ ਦੇ ਨਾਲ ਵੱਖ ਵੱਖ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਪੰਜਾਬ ਲੈਵਲ ਦੇ ਮੁਕਾਬਲਿਅ ਵਿੱਚ ਭਾਗ ਲੈ ਕੇ ਪੰਜਾਬ ਪੱਧਰ ਤੇ ਸਕੂਲ ਦਾ ਨਾ ਰੋਸ਼ਨ ਕਰਵਾਇਆ । ਇਨਾਂ ਨੇ ਆਪਣੀ ਅਧਿਆਪਕ ਦੀ ਨੋਕਰੀ ਪੂਰੀ ਇਮਾਨਦਾਰੀ ਤੇ ਲਗਨ ਤੇ ਪੜਾਉਣ ਦੇ ਪੂਰੇ ਜ਼ਜਵੇਂ ਨਾਲ ਕੀਤੀ । ਇਨਾਂ ਨੇ ਸਕੂਲ ਦੇ ਸਰਵ ਪੱਖੀ ਵਿਕਾਸ ਲਈ ਆਪਣਾ ਅਹਿਮ ਯੋਗਦਾਨ ਪਾ ਕੇ ਸਕੂਲ ਦੀ ਇੱਕ ਨਵੀਂ ਦਿੱਖ ਪੇਸ਼ ਕੀਤੀ । ਇਨਾ ਨੇ ਵਿਦਿਆਰਥੀਆਂ ਵਿੱਚ ਅਨੂਸ਼ਾਸ਼ਨ, ਮਿਹਨਤ,ਲਗਨ ਅਤੇ ਨੈਤਿਕ ਸਿੱਖਿਆ ਦੀ ਭਾਵਨਾ ਪੈਦਾ ਕੀਤੀ । ਇਨਾਂ ਨੇ ਆਪਣੀ ਲਗਭਗ 32 ਸਾਲਾਂ ਦੀ ਬੇ-ਦਾਗ ਸੇਵਾ ਕਰਨ ਉਪਰਤ ਅੱਜ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਤੋ ਸੇਵਾ ਮੁਕਤ ਹੋ ਰਹੇ ਹਨ । ਇਹਨਾਂ ਦੀ ਸੇਵਾ ਮੁਕਤੀ ਤੇ ਅੱਜ ਵਿਸ਼ੇਸ਼ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ।ਜਿਸ ਵਿਚ ਵੱਖ ਵੱਖ ਸਿੱਖਿਆ ਸ਼ਾਸ਼ਤਰੀਆਂ ਅਤੇ ਸਮੂਹ ਸਕੂਲ ਦੇ ਸਟਾਫ ਨੇ ਉਹਨਾਂ ਨੂੰ ਵਧਾਈ ਦਿੱਤੀ ।

PHOTO 29 JUNE ROPAR 15 ਕੈਪਸ਼ਨ : ਫੋਟੋ ਕੈਪਸ਼ਨ ਪ੍ਰਿੰਸੀਪਲ ਅਸ਼ਵਨੀ ਕੁਮਾਰ ਸੂਰੇਵਾਲ ਦੀ ਫਾਇਲ ਫੋਟੋ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!