Welcome to Asal Punjab Di Awaaz   Click to listen highlighted text! Welcome to Asal Punjab Di Awaaz
ਸਥਾਨਕ ਖਬਰਪੰਜਾਬਪ੍ਰਮੁੱਖ ਖਬਰਾਂ

ਸ੍ਰੀ ਅਨੰਦਪੁਰ ਸਾਹਿਬ ਨੂੰ ਵੱਡੀ ਸੌਗਾਤ: ਗੁਰੂ ਤੇਗ ਬਹਾਦਰ ਵਾਈਲਡ ਲਾਈਫ ਸੈਂਚੂਰੀ ਦਾ ਹੋਵੇਗਾ ਵਿਸਥਾਰ-ਹਰਜੋਤ ਸਿੰਘ ਬੈਂਸ

5.36 ਕਰੋੜ ਦੇ ਈਕੋ-ਟੂਰਿਜ਼ਮ ਪ੍ਰੋਜੈਕਟ ਨਾਲ ਬਣੇਗੀ ਪੰਜਾਬ ਦੀ ਪਹਿਲੀ ਲੀਓਪਾਰਡ ਸਫਾਰੀ

ਸ੍ਰੀ ਅਨੰਦਪੁਰ ਸਾਹਿਬ ਨੂੰ ਵੱਡੀ ਸੌਗਾਤ: ਗੁਰੂ ਤੇਗ ਬਹਾਦਰ ਵਾਈਲਡ ਲਾਈਫ ਸੈਂਚੂਰੀ ਦਾ ਹੋਵੇਗਾ ਵਿਸਥਾਰ-ਹਰਜੋਤ ਸਿੰਘ ਬੈਂਸ

5.36 ਕਰੋੜ ਦੇ ਈਕੋ-ਟੂਰਿਜ਼ਮ ਪ੍ਰੋਜੈਕਟ ਨਾਲ ਬਣੇਗੀ ਪੰਜਾਬ ਦੀ ਪਹਿਲੀ ਲੀਓਪਾਰਡ ਸਫਾਰੀ

ਸ੍ਰੀ ਅਨੰਦਪੁਰ ਸਾਹਿਬ, 8 ਜੂਨ (ਅਸਲ ਪੰਜਾਬ ਦੀ ਆਵਾਜ਼ ਬਿਊਰੋ) ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸ਼ਹਿਰ ਤੋਂ ਕਰੀਬ 6 ਕਿਲੋਮੀਟਰ ਦੂਰ ਸਥਿਤ “ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਾਈਲਡ ਲਾਈਫ ਸੈਂਚੂਰੀ” ਨੂੰ ਈਕੋ-ਟੂਰਿਜ਼ਮ ਪ੍ਰੋਜੈਕਟ ਤਹਿਤ ਨਵੀਂ ਪਛਾਣ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ‘ਤੇ ਕੁੱਲ 5.36 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਨਾਲ ਸੈਂਚੂਰੀ ਨੂੰ ਆਧੁਨਿਕ ਅਤੇ ਆਕਰਸ਼ਕ ਬਣਾਇਆ ਜਾਵੇਗਾ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਕਦਮ ਨਾ ਸਿਰਫ਼ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ, ਸਗੋਂ ਪੰਜਾਬ ਦੇ ਵਾਤਾਵਰਣ ਸੁਰੱਖਿਆ ਉਪਰਾਲਿਆਂ ਨੂੰ ਵੀ ਮਜ਼ਬੂਤੀ ਦੇਵੇਗਾ।ਪ੍ਰੋਜੈਕਟ ਤਹਿਤ ਮਿਲਣਗੀਆਂ ਇਹ ਨਵੀਆਂ ਸਹੂਲਤਾਂ: ਲੀਓਪਾਰਡ ਸਫਾਰੀ: ਪੰਜਾਬ ਦੀ ਕਿਸੇ ਵੀ ਵਾਈਲਡ ਲਾਈਫ ਸੈਂਚੂਰੀ ‘ਚ ਪਹਿਲੀ ਵਾਰ ਸ਼ੁਰੂ ਹੋਵੇਗੀ। ਵਾਚ ਟਾਵਰ ਅਤੇ ਨੇਚਰ ਟਰੇਲਸ: ਸੈਲਾਨੀ ਜੰਗਲੀ ਜੀਵਨ ਨੂੰ ਸੁਰੱਖਿਅਤ ਤੇ ਨੇੜੇ ਤੋਂ ਦੇਖ ਸਕਣਗੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪ੍ਰੋਜੈਕਟ ਸ੍ਰੀ ਅਨੰਦਪੁਰ ਸਾਹਿਬ ਨੂੰ ਨਵਾਂ ਟੂਰਿਜ਼ਮ ਹੱਬ ਬਣਾਉਣ ਵੱਲ ਵੱਡਾ ਕਦਮ ਹੈ। ਮਾਤਾ ਨੈਣਾ ਦੇਵੀ ਮੰਦਰ ਦੇ ਰਸਤੇ ‘ਤੇ ਸਥਿਤ ਇਹ ਸੈਂਚੂਰੀ ਭੂਗੋਲਿਕ ਤੌਰ ‘ਤੇ ਪਹਿਲਾਂ ਹੀ ਮਹੱਤਵਪੂਰਨ ਹੈ, ਅਤੇ ਹੁਣ ਇਸ ਦੇ ਵਿਕਾਸ ਨਾਲ ਧਾਰਮਿਕ ਦੇ ਨਾਲ-ਨਾਲ ਕੁਦਰਤੀ ਸੈਰ-ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ।ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਸੈਰ-ਸਪਾਟੇ ‘ਚ ਵਾਧੇ ਨਾਲ ਹੋਟਲ, ਗਾਈਡ ਸੇਵਾਵਾਂ, ਟਰਾਂਸਪੋਰਟ ਅਤੇ ਹੋਰ ਖੇਤਰਾਂ ‘ਚ ਕੰਮ ਦੇ ਮੌਕੇ ਵਧਣਗੇ, ਜਿਸ ਨਾਲ ਇਲਾਕੇ ਦੀ ਆਰਥਿਕਤਾ ਮਜ਼ਬੂਤ ਹੋਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਈਕੋ-ਟੂਰਿਜ਼ਮ ਪ੍ਰੋਜੈਕਟ ਪੰਜਾਬ ਦੀ ਕੁਦਰਤੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੇ ਨਾਲ-ਨਾਲ ਉਸਨੂੰ ਉਜਾਗਰ ਕਰਨ ‘ਚ ਮਦਗਾਰ ਸਾਬਤ ਹੋਵੇਗਾ। ਨਵਾਂ ਰੂਪ ਸੂਬੇ ਦੇ ਟੂਰਿਜ਼ਮ ਨਕਸ਼ੇ ‘ਤੇ ਅਹਿਮ ਸਥਾਨ ਬਣਾਏਗਾ ਅਤੇ ਦੇਸ਼-ਵਿਦੇਸ਼ ਤੋਂ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!