Welcome to Asal Punjab Di Awaaz   Click to listen highlighted text! Welcome to Asal Punjab Di Awaaz
ਸਥਾਨਕ ਖਬਰ

ਸੈਣੀ ਬਰਾਦਰੀ ਦੇ ਕੌਂਸਲਰ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਉਣ ਦੀ ਮੰਗ

ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਨੇ ਪਾਸ ਕੀਤਾ ਮਤਾ

ਸੈਣੀ ਬਰਾਦਰੀ ਦੇ ਕੌਂਸਲਰ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਉਣ ਦੀ ਮੰਗ

ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ ਨੇ ਪਾਸ ਕੀਤਾ ਮਤਾ

 

ਰੂਪਨਗਰ, 7 ਜੂਨ (ਅਸਲ ਪੰਜਾਬ ਦੀ ਆਵਾਜ਼) ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ [ਸੈਣੀ ਭਵਨ] ਰੂਪਨਗਰ ਨੇ ਸੈਣੀ ਬਰਾਦਰੀ ਨਾਲ ਸਬੰਧਤ ਕੌਂਸਲਰ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਹੈ।ਇਹ ਮਤਾ ਟਰੱਸਟ ਦੇ ਚੇਅਰਮੈਨ ਡਾ. ਅਜਮੇਰ ਸਿੰਘ ਅਤੇ ਪ੍ਰਧਾਨ ਸ. ਰਾਜਿੰਦਰ ਸਿੰਘ ਨਨੂੰਆਂ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪਾਸ ਕੀਤਾ ਗਿਆ।ਮੀਟਿੰਗ ਦੌਰਾਨ ਦੱਸਿਆ ਗਿਆ ਕਿ ਨਗਰ ਕੌਂਸਲ ਰੂਪਨਗਰ ਲਈ ਚੁਣੇ ਗਏ 6 ਕੌਂਸਲਰ ਸੈਣੀ ਬਰਾਦਰੀ ਨਾਲ ਸਬੰਧਤ ਹਨ। ਟਰੱਸਟ ਨੇ ਸਾਰੇ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਹਾਕਮ ਧਿਰ ਤੋਂ ਮੰਗ ਕੀਤੀ ਕਿ ਸੈਣੀ ਬਰਾਦਰੀ ਨਾਲ ਸਬੰਧਤ ਕੌਂਸਲਰ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਜਾਵੇ। ਟਰੱਸਟ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੈਣੀ ਕੌਂਸਲਰ ਜਿੱਤਣ ਦੇ ਬਾਵਜੂਦ ਕਦੇ ਵੀ ਕਿਸੇ ਸੈਣੀ ਕੌਂਸਲਰ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਅਤੇ ਸੈਣੀ ਬਰਾਦਰੀ ਨੂੰ ਅਣਗੌਲਿਆ ਕੀਤਾ ਗਿਆ ਹੈ।ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਟਰੱਸਟ ਜੁਲਾਈ ਦੇ ਪਹਿਲੇ ਹਫਤੇ ਖੂਨਦਾਨ ਕੈਂਪ ਲਗਾਏਗਾ। ਇਸ ਤੋਂ ਇਲਾਵਾ ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਸੈਣੀ ਬਰਾਦਰੀ ਨਾਲ ਸਬੰਧਤ ਜਿੱਤੇ ਕੌਂਸਲਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਅਤੇ ਸੈਣੀ ਸੰਸਾਰ ਮੈਗਜ਼ੀਨ ਦਾ ਅੰਕ ਰਿਲੀਜ਼ ਕਰਨ ਦਾ ਫੈਸਲਾ ਵੀ ਲਿਆ ਗਿਆ।ਸ. ਰਾਜਿੰਦਰ ਸਿੰਘ ਨਨੂੰਆਂ ਨੇ ਬੀਤੇ ਦਿਨੀਂ ਰਾਹੋਂ ਵਿਖੇ ਸੈਣੀ ਬਰਾਦਰੀ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨ ਲਈ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਛੇਤੀ ਹੀ ਅਜਿਹੀਆਂ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ।ਮੀਟਿੰਗ ਦੌਰਾਨ ਉੱਘੇ ਪੱਤਰਕਾਰ ਅਤੇ ਸਿੱਖਿਆ ਸ਼ਾਸਤਰੀ ਮਰਹੂਮ ਸ. ਸਵਰਨ ਸਿੰਘ ਭੰਗੂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਟਰੱਸਟ ਦੇ ਸਕੱਤਰ ਸ. ਬਲਬੀਰ ਸਿੰਘ ਸੈਣੀ, ਟਰੱਸਟੀ ਸ. ਰਾਮ ਸਿੰਘ ਸੈਣੀ, ਸ. ਗੁਰਮੁੱਖ ਸਿੰਘ ਸੈਣੀ, ਸਾਬਕਾ ਕੌਂਸਲਰ ਸ਼੍ਰੀ ਰਾਜਿੰਦਰ ਸੈਣੀ, ਸ. ਅਮਰਜੀਤ ਸਿੰਘ ਸੈਣੀ, ਐਡਵੋਕੇਟ ਰਵਿੰਦਰ ਸਿੰਘ ਮੁੰਦਰਾ, ਸ. ਜਗਦੇਵ ਸਿੰਘ, ਸ. ਦਵਿੰਦਰ ਸਿੰਘ ਜਟਾਣਾ, ਡਾ. ਜਸਵੰਤ ਕੌਰ ਸੈਣੀ, ਸ਼੍ਰੀਮਤੀ ਰਵਿੰਦਰ ਕੌਰ, ਇੰਜ. ਹਰਜੀਤ ਸਿੰਘ, ਡਾ. ਹਰਨਾਮ ਦਾਸ ਸੈਰ, ਰਾਜਿੰਦਰ ਸਿੰਘ ਗਿਰਨ, ਸ. ਪ੍ਰਿਤਪਾਲ ਸਿੰਘ, ਸ. ਬਹਾਦਰਜੀਤ ਸਿੰਘ ਅਤੇ ਮੈਨੇਜਰ ਸ. ਹਰਦੀਪ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!