Welcome to Asal Punjab Di Awaaz   Click to listen highlighted text! Welcome to Asal Punjab Di Awaaz
ਸਥਾਨਕ ਖਬਰਪੰਜਾਬਪ੍ਰਮੁੱਖ ਖਬਰਾਂ

ਰੋਪੜ ਦੇ ਰੋਮੀ ਘੜਾਮਾਂ ਨੇ ਨੈਸ਼ਨਲ ਖੇਡਾਂ ‘ਚ ਜਿੱਤੇ 3 ਸੋਨੇ ਦੇ ਤਗਮੇ,

ਪੰਜਾਬ ਦਾ ਵਧਾਇਆ ਮਾਣ

ਰੋਪੜ ਦੇ ਰੋਮੀ ਘੜਾਮਾਂ ਨੇ ਨੈਸ਼ਨਲ ਖੇਡਾਂ ‘ਚ ਜਿੱਤੇ 3 ਸੋਨੇ ਦੇ ਤਗਮੇ

ਪੰਜਾਬ ਦਾ ਵਧਾਇਆ ਮਾਣ

ਰੋਪੜ, 7 ਜੂਨ (ਅਸਲ ਪੰਜਾਬ ਦੀ ਆਵਾਜ਼ ਬਿਊਰੋ) ਰੋਪੜ ਦੇ ਗੁਰਬਿੰਦਰ ਸਿੰਘ ਉਰਫ਼ ਰੋਮੀ ਘੜਾਮਾਂ ਨੇ ਧਰਮਸ਼ਾਲਾ ‘ਚ ਹੋਈਆਂ 14ਵੀਆਂ ਨੈਸ਼ਨਲ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਥਿਤ ਸਪੋਰਟਸ ਕੰਪਲੈਕਸ ‘ਚ ਸੰਯੁਕਤ ਭਾਰਤ ਖੇਲ ਫਾਊਂਡੇਸ਼ਨ [ਐੱਸ.ਬੀ.ਕੇ.ਐੱਫ਼.] ਵੱਲੋਂ ਕਰਵਾਈਆਂ ਗਈਆਂ ਖੇਡਾਂ ‘ਚ ਰੋਮੀ ਘੜਾਮਾਂ ਨੇ 40 ਸਾਲ ਤੋਂ ਵੱਧ ਉਮਰ ਵਰਗ ‘ਚ ਪੰਜਾਬ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ 1.5 ਕਿਲੋਮੀਟਰ ਦੌੜ, 10 ਕਿਲੋਮੀਟਰ ਦੌੜ ਅਤੇ ਯੋਗਾ [ਫੈਲੋਸ਼ਿਪ] ਮੁਕਾਬਲਿਆਂ ‘ਚ ਪਹਿਲਾ ਸਥਾਨ ਹਾਸਲ ਕਰਕੇ 3 ਸੋਨੇ ਦੇ ਤਗਮੇ ਜਿੱਤੇ। ਇਸ ਮੌਕੇ ਕਾਂਗੜਾ ਤੋਂ ਸੰਸਦ ਮੈਂਬਰ ਡਾ. ਰਾਜੀਵ ਭਾਰਦਵਾਜ, ਐੱਸ.ਬੀ.ਕੇ.ਐੱਫ਼. ਦੇ ਡਾਇਰੈਕਟਰ ਪੰਕਜ ਤਾਵੜੇ ਅਤੇ ਹੋਰ ਪਤਵੰਤੇ ਹਾਜ਼ਰ ਸਨ। ਮਹਿਮਾਨਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰੋਮੀ ਘੜਾਮਾਂ ਦੀ ਇਸ ਪ੍ਰਾਪਤੀ ਨਾਲ ਰੋਪੜ ਅਤੇ ਪੰਜਾਬ ਦੇ ਖੇਡ ਪ੍ਰੇਮੀਆਂ ‘ਚ ਖੁਸ਼ੀ ਦੀ ਲਹਿਰ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!