ਡੀਹਰ ਦੀ ਧੀ ਪ੍ਰਿਆ ਠਾਕੁਰ ਨੇ ਰੌਸ਼ਨ ਕੀਤਾ ਹਿਮਾਚਲ ਦਾ ਨਾਮ,
ਐਨ.ਏ.ਬੀ.ਸੀ.ਬੀ. ਵਿੱਚ ਐਕ੍ਰੈਡੀਟੇਸ਼ਨ ਅਧਿਕਾਰੀ ਵਜੋਂ ਹੋਈ ਚੋਣ
ਡੀਹਰ ਦੀ ਧੀ ਪ੍ਰਿਆ ਠਾਕੁਰ ਨੇ ਰੌਸ਼ਨ ਕੀਤਾ ਹਿਮਾਚਲ ਦਾ ਨਾਮ,

ਐਨ.ਏ.ਬੀ.ਸੀ.ਬੀ. ਵਿੱਚ ਐਕ੍ਰੈਡੀਟੇਸ਼ਨ ਅਧਿਕਾਰੀ ਵਜੋਂ ਹੋਈ ਚੋਣ
ਨੰਗਲ, 26 ਜੂਨ (ਸੁਨੀਲ ਕੁਮਾਰ) ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਕੁਟਲੈਹੜ ਵਿਧਾਨ ਸਭਾ ਹਲਕੇ ਅਧੀਨ ਪੈਂਦੀ ਗ੍ਰਾਮ ਪੰਚਾਇਤ ਡੀਹਰ ਦੀ ਹੋਣਹਾਰ ਧੀ ਪ੍ਰਿਆ ਠਾਕੁਰ ਨੇ ਆਪਣੀ ਮਿਹਨਤ, ਲਗਨ ਅਤੇ ਯੋਗਤਾ ਦੇ ਸਦਕਾ ਵੱਡੀ ਉਪਲਬਧੀ ਹਾਸਲ ਕਰਦਿਆਂ ਨੈਸ਼ਨਲ ਐਕ੍ਰੈਡੀਟੇਸ਼ਨ ਬੋਰਡ ਫਾਰ ਸਰਟੀਫਿਕੇਸ਼ਨ ਬਾਡੀਜ਼ (ਐਨ.ਏ.ਬੀ.ਸੀ.ਬੀ.) ਵਿੱਚ ਐਕ੍ਰੈਡੀਟੇਸ਼ਨ ਅਧਿਕਾਰੀ ਦੇ ਅਹੁਦੇ ਲਈ ਚੋਣ ਪ੍ਰਾਪਤ ਕੀਤੀ ਹੈ।
ਚੋਣ ਪ੍ਰਕਿਰਿਆ ਵਿੱਚ ਪ੍ਰਿਆ ਠਾਕੁਰ ਨੇ ਦੇਸ਼ ਭਰ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਵਿਸ਼ੇਸ਼ ਗੱਲ ਇਹ ਹੈ ਕਿ ਇਸ ਅਹੁਦੇ ਲਈ ਪੂਰੇ ਦੇਸ਼ ਵਿੱਚੋਂ ਕੇਵਲ ਤਿੰਨ ਉਮੀਦਵਾਰਾਂ ਦੀ ਹੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਪ੍ਰਿਆ ਠਾਕੁਰ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਪ੍ਰਿਆ ਨੇ ਆਪਣੀ ਮੁੱਢਲੀ ਸਿੱਖਿਆ ਰਾਜਕੀ ਸੀਨੀਅਰ ਸੈਕੰਡਰੀ ਸਕੂਲ ਤਤਮੇਹੜਾ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਈਟਰਨਲ ਯੂਨੀਵਰਸਿਟੀ, ਸਿਰਮੌਰ ਤੋਂ ਭੋਜਨ ਤਕਨਾਲੋਜੀ (ਫੂਡ ਟੈਕਨਾਲੋਜੀ) ਵਿੱਚ ਬੀ.ਟੈਕ ਦੀ ਡਿਗਰੀ ਪ੍ਰਾਪਤ ਕੀਤੀ।
ਪ੍ਰਿਆ ਠਾਕੁਰ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦੇ ਪਰਿਵਾਰ, ਗ੍ਰਾਮ ਪੰਚਾਇਤ ਡੀਹਰ, ਕੁਟਲੈਹੜ ਖੇਤਰ ਅਤੇ ਸਮੁੱਚੇ ਹਿਮਾਚਲ ਪ੍ਰਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਹ ਸਫ਼ਲਤਾ ਸੂਬੇ ਦੀਆਂ ਧੀਆਂ ਲਈ ਪ੍ਰੇਰਣਾਦਾਇਕ ਹੈ ਅਤੇ ਮਿਹਨਤ ਤੇ ਦ੍ਰਿੜ੍ਹ ਇਰਾਦੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।




