ਬਾਬਾ ਕਰੋਲਗੜ ਦੇ ਪਵਿੱਤਰ ਅਸਥਾਨ ਤੇ ਕੁਮਾਰ ਹਸਪਤਾਲ ਨੇ ਮੁਫ਼ਤ ਚੈਕਅੱਪ ਕੈਂਪ ਲਗਾਇਆ : ਡਾ ਢੰਡ

ਬਾਬਾ ਕਰੋਲਗੜ ਦੇ ਪਵਿੱਤਰ ਅਸਥਾਨ ਤੇ ਕੁਮਾਰ ਹਸਪਤਾਲ ਨੇ ਮੁਫ਼ਤ ਚੈਕਅੱਪ ਕੈਂਪ ਲਗਾਇਆ : ਡਾ ਢੰਡ ਨੂਰਪੁਰ ਬੇਦੀ 20 ਸਤੰਬਰ (ਪਵਨ ਕੁਮਾਰ) ਬਲਾਕ ਨੂਰਪੁਰ ਬੇਦੀ ਨਜਦੀਕੀ ਪਿੰਡ ਘਾਹੀ ਮਾਜਰਾ (ਬੱਗੂਵਾਲ) ਵਿਖੇ ਧੰਨ ਧੰਨ ਬਾਬਾ ਕਰੋਲਗੜ ਜੀ ਦੇ ਸਲਾਨਾ ਸੱਭਿਆਚਾਰਕ ਜੋੜ ਮੇਲੇ ਦੋਰਾਨ ਇਲਾਕੇ ਦੇ ਉਘੇ ਮਲਟੀਪਰਪਸ ਕੁਮਾਰ ਹਸਪਤਾਲ ਨੂਰਪੁਰ ਬੇਦੀ ਵਲੋਂ ਐਮ.ਡੀ.ਡਾ : ਰਾਕੇਸ਼ ਢੰਡ ਦੀ ਅਗਵਾਈ ਹੇਠ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ । ਇਸ ਦੋਰਾਨ ਐਮ.ਡੀ. ਰਾਕੇਸ਼ ਢੰਡ ਨੇ ਦੱਸਿਆ ਕਿ ਸੰਗਤਾ ਦੀ ਸਹੁੱਲਤ ਲਈ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਆਈ ਹੋਈ ਸੰਗਤ ਦਾ ਮੁਫਤ ਚੈਕਅੱਪ ਕੀਤਾ ਤੇ ਨਾਲ ਨਾਲ ਹਸਪਤਾਲ ਵਲੋਂ ਮਰੀਜ਼ਾ ਦੇ ਖੂਨ ਨਾਲ ਸਬੰਧਿਤ ਟੈਸਟ ਕੀਤੇ ਗਏ ਤੇ ਹਸਪਤਾਲ ਵਲੋਂ ਮੁਫਤ ਦਵਾਈਆ ਸੰਗਤ ਨੂੰ ਦਿੱਤੀਆਂ ਗਈਆਂ । ਉਨਾਂ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ‘ਚ ਲਗਭਗ 300 ਤੋਂ ਉਪਰ ਮਰੀਜ਼ਾ ਦਾ ਮੁਫਤ ਚੈਕਅੱਪ ਕੀਤਾ ਗਿਆ । ਹਸਪਤਾਲ ਵਲੋਂ ਕੀਤੇ ਇਸ ਧਾਰਮਿਕ ਸਲਾਨਾ ਮੇਲੇ ‘ਚ ਕੀਤੇ ਚੰਗੀ ਕਾਰਗੁਜਾਰੀ ਕਾਰਨ ਬਾਬਾ ਕਰੋਲਗੜ ਸੇਵਾ ਸੁਸਾਇਟੀ ਵਲੋਂ ਸਮੂਹ ਡਾਕਟਰਾਂ ਦੀ ਟੀਮ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ।

Sep 20, 2026 - 18:56
 0  3
ਬਾਬਾ ਕਰੋਲਗੜ ਦੇ ਪਵਿੱਤਰ ਅਸਥਾਨ ਤੇ ਕੁਮਾਰ ਹਸਪਤਾਲ ਨੇ ਮੁਫ਼ਤ ਚੈਕਅੱਪ ਕੈਂਪ ਲਗਾਇਆ : ਡਾ ਢੰਡ

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0