ਉਤਸ਼ਾਹ ਨਾਲ ਮਨਾਇਆਂ ਗਿਆ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ।
ਉਤਸ਼ਾਹ ਨਾਲ ਮਨਾਇਆਂ ਗਿਆ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ। ਨੰਗਲ 28 ਅਗਸਤ ( ਅਮਨਪ੍ਰੀਤ ਸਿੰਘ ਭੱਲੜੀ) ਅੱਜ ਨੰਗਲ ਅਤੇ ਆਸ ਪਾਸ ਦੇ ਇਲਾਕੇ ਵਿੱਚ ਭੈਣ ਅਤੇ ਭਰਾ ਦੇ ਆਪਸੀ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਭੈਣਾਂ ਨੇ ਆਪਣੇ ਭਰਾਵਾਂ ਦੀਆਂ ਕਲਾਈਆਂ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ, ਖੁਸ਼ਹਾਲੀ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਉੱਥੇ ਹੀ ਭਰਾਵਾਂ ਨੇ ਵੀ ਆਪਣੀਆਂ ਭੈਣਾਂ ਨੂੰ ਪਿਆਰ ਵਜੋਂ ਦਿਲ ਖੋਲ੍ਹ ਕੇ ਤੋਹਫ਼ੇ ਭੇਟ ਕੀਤੇ।ਰੱਖੜੀ ਦੇ ਤਿਉਹਾਰ ਨੂੰ ਲੈ ਕੇ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਹੀ ਬਾਜ਼ਾਰਾਂ ਵਿੱਚ ਕਾਫ਼ੀ ਰੌਣਕ ਦੇਖਣ ਨੂੰ ਮਿਲ ਰਹੀ ਸੀ। ਦੁਕਾਨਾਂ ’ਤੇ ਰੰਗ-ਬਿਰੰਗੀਆਂ ਅਤੇ ਆਕਰਸ਼ਕ ਰੱਖੜੀਆਂ ਦੀ ਭਰਮਾਰ ਰਹੀ। ਇਸ ਵਾਰ ਰੇਸ਼ਮ ਦੇ ਧਾਗੇ ਵਾਲੀਆਂ ਰਵਾਇਤੀ ਰੱਖੜੀਆਂ ਦੇ ਨਾਲ-ਨਾਲ ਭੈਣਾਂ ਵਿੱਚ ਚਾਂਦੀ ਦੀਆਂ ਰੱਖੜੀਆਂ ਪ੍ਰਤੀ ਵੀ ਖਾਸ ਰੁਝਾਨ ਦੇਖਣ ਨੂੰ ਮਿਲਿਆ। ਇਸ ਮੌਕੇ ਕਈ ਭੈਣਾਂ ਨੇ ਆਪਣੇ ਭਰਾਵਾਂ ਦੀਆਂ ਕਲਾਈਆਂ ਨੂੰ ਸਜਾਉਣ ਲਈ ਚਾਂਦੀ ਦੀਆਂ ਰੱਖੜੀਆਂ ਦੀ ਖਰੀਦਦਾਰੀ ਕੀਤੀ।ਰੱਖੜੀ ਮੌਕੇੇ ਬਜ਼ਾਰਾ ਚ ਕਾਫੀ ਚਹਿਲ- ਪਹਿਲ ਰਹੀ।ਇਸ ਤੋਂ ਇਲਾਵਾ ਮਠਿਆਈ ਦੀਆਂ ਦੁਕਾਨਾ ਨੇ ਵੀ ਗਾਹਕਾ ਦੀ ਭਾਰੀ ਭੀੜ ਵੇਖੀ ਗਈ।ਲੋਕਾਂ ਵਲੋਂ ਜਿਥੇ ਰਵਾਇਤੀ ਰੱਖੜੀਆਂ ਬੰਨਣ ਨੂੰ ਪਹਿਲ ਦਿੱਤੀ ਗਈ ,ਉਥੇ ਚਾਂਦੀ ਦੀਆਂ ਰੱਖੜੀਆਂ ।
What's Your Reaction?
Like
0
Dislike
0
Love
0
Funny
0
Angry
0
Sad
0
Wow
0

