ਵਾਇਰਲ ਰੀਲ ਨੂੰ ਲੈ ਕੇ ਸੁਖਵਿੰਦਰ ਸਿੰਘ ਵਿਸਕੀ ਨੇ ਕੀਤਾ ਸਪੱਸ਼ਟੀਕਰਨ

ਵਾਇਰਲ ਰੀਲ ਨੂੰ ਲੈ ਕੇ ਸੁਖਵਿੰਦਰ ਸਿੰਘ ਵਿਸਕੀ ਨੇ ਕੀਤਾ ਸਪੱਸ਼ਟੀਕਰਨ ਕਿਹਾ—ਮੇਰੀ ਕਿਸੇ ਨਾਲ ਕੋਈ ਸੁਲ੍ਹਾ ਨਹੀਂ ਹੋਈ, ਮੈਂ ਹਮੇਸ਼ਾ ਸਥਾਨਕ ਉਮੀਦਵਾਰ ਦੇ ਪੱਖ 'ਚ ਰਿਹਾ ਤੇ ਰਹਾਂਗਾ ਰੂਪਨਗਰ, 6 ਸਤੰਬਰ () ਜ਼ਿਲ੍ਹਾ ਰੂਪਨਗਰ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਰੀਲ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਿਸੇ ਵੀ ਵਿਅਕਤੀ ਨਾਲ ਕੋਈ ਸੁਲ੍ਹਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਉਨ੍ਹਾਂ ਅਤੇ ਵਰਿੰਦਰ ਸਿੰਘ ਢਿੱਲੋਂ ਦੀ ਸੁਲ੍ਹਾ ਹੋਣ ਸਬੰਧੀ ਗਲਤ ਅਤੇ ਗੁੰਮਰਾਹਕੁੰਨ ਢੰਗ ਨਾਲ ਰੀਲ ਤਿਆਰ ਕਰਕੇ ਵਾਇਰਲ ਕੀਤੀ ਗਈ ਹੈ। ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਉਹ ਹਮੇਸ਼ਾ ਸਥਾਨਕ ਉਮੀਦਵਾਰ ਦੇ ਪੱਖ 'ਚ ਰਹੇ ਹਨ ਅਤੇ ਭਵਿੱਖ 'ਚ ਵੀ ਸਥਾਨਕ ਉਮੀਦਵਾਰ ਦਾ ਹੀ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਰਮੇਸ਼ ਦੱਤ ਸ਼ਰਮਾ ਅਤੇ ਚਰਨਜੀਤ ਸਿੰਘ ਚੰਨੀ ਉਨ੍ਹਾਂ ਨੂੰ ਨੂਰਪੁਰ ਵਿਖੇ ਇੱਕ ਧਾਰਮਿਕ ਸਥਾਨ 'ਤੇ ਲੈ ਕੇ ਗਏ ਸਨ ਅਤੇ ਉੱਥੇ ਸਹੁੰ ਚੁਕਾਈ ਗਈ ਸੀ ਕਿ ਉਹ ਹਮੇਸ਼ਾ ਸਥਾਨਕ ਉਮੀਦਵਾਰ ਦੀ ਮਦਦ ਕਰਨਗੇ ਅਤੇ ਉਸ ਦੇ ਨਾਲ ਚੱਲਣਗੇ। ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ 'ਤੇ ਚਲਾਈ ਜਾ ਰਹੀ ਇਹ ਸ਼ਰਾਰਤਪੂਰਨ ਅਤੇ ਆਪਣੇ ਪੱਧਰ 'ਤੇ ਤਿਆਰ ਕੀਤੀ ਗਈ ਰੀਲ ਤੱਥਾਂ ਤੋਂ ਰਹਿਤ ਹੈ, ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਗੁੰਮਰਾਹਕੁੰਨ ਰੀਲਾਂ ਅਤੇ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕਰਨ। ਸੁਖਵਿੰਦਰ ਸਿੰਘ ਵਿਸਕੀ ਨੇ ਕਿਹਾ ਕਿ ਸ਼ਿਸ਼ਟਾਚਾਰ ਵਜੋਂ ਹੋਈਆਂ ਮੁਲਾਕਾਤਾਂ ਨੂੰ ਤੋੜ-ਮਰੋੜ ਕੇ, ਕੱਟ-ਵੱਢ ਕਰਕੇ ਜਾਂ ਉਨ੍ਹਾਂ ਨੂੰ ਗਲਤ ਰੂਪ ਦੇ ਕੇ ਸੋਸ਼ਲ ਮੀਡੀਆ 'ਤੇ ਪੇਸ਼ ਕਰਨਾ ਨਿੰਦਣਯੋਗ ਹੈ। ਉਨ੍ਹਾਂ ਅਜਿਹੀਆਂ ਰੀਲਾਂ ਬਣਾਉਣ ਅਤੇ ਵਾਇਰਲ ਕਰਨ ਵਾਲੇ ਲੋਕਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ।

Sep 6, 2026 - 17:47
 0  2
ਵਾਇਰਲ ਰੀਲ ਨੂੰ ਲੈ ਕੇ ਸੁਖਵਿੰਦਰ ਸਿੰਘ ਵਿਸਕੀ ਨੇ ਕੀਤਾ ਸਪੱਸ਼ਟੀਕਰਨ

What's Your Reaction?

Like Like 0
Dislike Dislike 0
Love Love 0
Funny Funny 0
Angry Angry 0
Sad Sad 0
Wow Wow 0