ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਜ ਦੇ ਵਿਦਿਆਰਥੀਆਂ ਦਾ ਜੋਨਲ ਸਕੂਲ ਖੇਡਾਂ ਵਿੱਚ ਸਾਨਦਾਰ ਪ੍ਰਦਰਸਨ
ਨੂਰਪੁਰ ਬੇਦੀ 2 ਅਗਸਤ (ਪਵਨ ਕੁਮਾਰ ) ਬੀਤੇ ਦਿਨ ਬਲਾਕ ਝੱਜ ਦੇ ਅਧੀਨ ਪੈਂਦੇ ਸਕੂਲਾਂ ਦੀਆਂ ਜੋਨਲ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿੱਚ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਜੋਸੀ ਦੀ ਯੋਗ ਰਹਿਨੁਮਾਈ ਹੇਠ ਕਰਵਾਈਆਂ ਗਈਆਂ। ਇਨਾਂ ਖੇਡਾਂ ਵਿੱਚ ਜੋਨ ਝੱਜ ਅਧੀਨ ਪੈਂਦੇ ਸਮੂਹ ਸਕੂਲਾਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਕੁੱਲ ਪੰਜ ਈਵੈਂਟਸ ਦੇ ਮੁਕਾਬਲੇ ਹੋਏ, ਜਿਨਾਂ ਵਿੱਚੋਂ ਚਾਰ ਈਵੈਂਟਸ ਵਿੱਚ ਸ.ਸ.ਸ.ਸ ਝੱਜ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ। ਜਿਨਾਂ ਵਿੱਚ ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਸ.ਸ.ਸ.ਸ ਝੱਜ ਦੀਆਂ ਅੰਡਰ-14 ਲੜਕੀਆਂ ਅਤੇ ਅੰਡਰ-17 ਲੜਕੀਆਂ ਦੀਆਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਇਸ ਸਕੂਲ ਦੇ ਲੜਕਿਆਂ ਦੀਆਂ -17 ਅਤੇ -19 ਦੀਆਂ ਕਬੱਡੀ ਟੀਮਾਂ ਨੇ ਵੀ ਜੋਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸਨ ਕੀਤਾ। ਇਨਾਂ ਪ੍ਰਾਪਤੀਆਂ ਦਾ ਸਿਹਰਾ ਲੈਕ. ਫਿਜ਼ਿਕਲ ਸ੍ਰੀ ਸੁਖਪ੍ਰੀਤ ਸਿੰਘ ਅਤੇ ਡੀ.ਪੀ.ਈ ਜਸਵੀਰ ਕੌਰ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ। ਸਕੂਲ ਮੁਖੀ ਤਜਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਅਨੁਸਾਸਨ ਅਤੇ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ। ਉਨਾਂ ਨੇ ਵਿਦਿਆਰਥੀਆਂ ਨੂੰ ਚੰਗੀ ਖੁਰਾਕ ਲੈਣ ਲਈ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਮਨ ਅਤੇ ਤਨ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਆ। ਤਜਿੰਦਰ ਸਿੰਘ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ-ਨਾਲ ਚੰਗੇ ਨਾਗਰਿਕ ਬਣ ਕੇ ਆਪਣੇ ਮਾਤਾ ਪਿਤਾ ਅਤੇ ਸਮਾਜ ਦੀ ਸੇਵਾ ਕਰਨ ਦੀ ਵੀ ਸਿੱਖਿਆ ਦਿੱਤੀ। ਉਨਾਂ ਨੇ ਕਿਹਾ ਕਿ ਖੇਡਾਂ ਦੇ ਨਾਲ ਬੱਚਿਆਂ ਵਿੱਚ ਟੀਮ ਭਾਵਨਾ, ਲੀਡਰਸ਼ਿਪ ਅਤੇ ਆਤਮ-ਵਿਸਵਾਸ ਵਰਗੇ ਗੁਣ ਪੈਦਾ ਹੁੰਦੇ ਹਨ। ਤਜਿੰਦਰ ਸਿੰਘ ਨੇ ਖਿਡਾਰੀਆਂ ਨੂੰ ਜਿਲਾ ਅਤੇ ਰਾਜ ਪੱਧਰ ‘ਤੇ ਵੀ ਵਧੀਆ ਪ੍ਰਦਰਸਨ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਤਾ ਪਿਤਾ ਦਾ ਨਾਂ ਰੌਸਨ ਕਰਨ ਲਈ ਪ੍ਰੇਰਿਆ। ਇਸ ਮੌਕੇ ਲੈਕ. ਸੁਖਪ੍ਰੀਤ ਸਿੰਘ, ਲੈਕ. ਸਤਨਾਮ ਸਿੰਘ, ਲੈਕ. ਸੁਨੀਤਾ ਰਾਣੀ, ਲੈਕ. ਜਗਬੀਰ ਕੌਰ, ਲੈਕ. ਜਸਵਿੰਦਰ ਕੌਰ, ਲੈਕ. ਰਾਜਿੰਦਰ ਕੁਮਾਰ, ਲੈਕ. ਸੋਮਨਾਥ, ਮਾਸਟਰ ਨਰਿੰਦਰ ਸਿੰਘ, ਇੰਦਰਪਾਲ ਸਿੰਘ, ਮਨਿੰਦਰ ਸਿੰਘ, ਹਰਪ੍ਰੀਤ ਕੌਰ, ਕਮਲੇਸ ਕੌਰ, ਪੂਨਮ ਕੁਮਾਰੀ, ਸੁਖਵਿੰਦਰ ਕੌਰ, ਜੋਤੀ ਬਾਲਾ, ਮਨਪ੍ਰੀਤ ਕੌਰ, ਸਤਿੰਦਰ ਕੌਰ, ਸੁਮਨ ਰਾਣੀ, ਸਤਵਿੰਦਰ ਕੌਰ, ਸੰਦੀਪ ਕੌਰ, ਰੰਜਨਾ ਸਰਮਾ, ਸੁਰਿੰਦਰ ਕੌਰ, ਅਲਕਾ ਰਾਣੀ, ਮੋਨਿਕਾ ਸਰਮਾ, ਸੰਦੀਪ ਕੌਰ, ਪ੍ਰਵੀਨ ਕੁਮਾਰੀ, ਸੰਧਿਆ ਦੇਵੀ ਅਤੇ ਰਾਣੀ ਅਤੇ ਸਮੂਹ ਵਿਦਿਆਰਥੀ ਹਾਜਰ ਸਨ।
ਫੋਟੋ ਕੈਪਸ਼ਨ : ਜੇਤੂ ਖਿਡਾਰੀਆਂ ਨਾਲ ਸਮੂਹ ਸਟਾਫ